ਅੰਮ੍ਰਿਤਸਰ ਦੇ ਮਕਬੂਲਪੁਰਾ ਵਿਖੇ ਪਿਛਲੇ ਦਿਨੀ ਇਕ ਨਵ ਵਿਹਾਉਤਾ ਮੁਟਿਆਰ ਦੀ ਵੀਡੀਓ ਸਾਹਮਣੇ ਆਈ ਸੀ। ਵੀਡੀਓ 'ਚ ਲੜਕੀ ਨਸ਼ੇ ਦੇ ਸੇਵਨ ਵਿੱਚ ਲਿਪਤ ਦਿਖਾਈ ਦੇ ਰਹੀ ਸੀ। ਹੁਣ ਇੱਕ ਹੋਰ ਨਸ਼ੇ ਦੀ ਆਦੀ ਲੜਕੀ ਮੀਡੀਆ ਦੇ ਸਾਹਮਣੇ ਆਈ ਏ। ਨਸ਼ਾ ਕਰਨ ਵਾਲੀ ਲੜਕੀ ਮੁਤਾਬਕ ਉਹ ਪਿਛਲੇ ਦੱਸ-ਬਾਰਾਂ ਸਾਲਾਂ ਤੋਂ ਨਸ਼ੇ ਦੀ ਆਦੀ ਏ ਤੇ ਮਕਬੂਲਪੁਰਾ 'ਚ ਬਹੁਤ ਆਸਾਨੀ ਨਾਲ ਨਸ਼ਾ ਉਪਲੱਬਧ ਹੋ ਜਾਂਦਾ ਏ।